ਜੈਤੋ ਸਿਟੀ ਜੇਲ੍ਹ ਸੈੱਲ, ਜੈਤੋ
ਵਰਗ ਇਤਿਹਾਸਿਕ
ਗੁਰਦੁਆਰਾ ਸੁਧਾਰ ਲਹਿਰ ਦੌਰਾਨ 1923 ਵਿਚ ਜੈਤੋ ਮੋਰਚੇ ਵਿਚ ਹਿੱਸਾ ਲੈਣ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਜੈਤੋ ਆਏ ਸਨ। ਇਸ ਮੌਕੇ ਉਹਨਾਂ ਨੂੰ ਕੈਦ ਕਰ ਕੇ ਜਿਸ ਸੈੱਲ ਵਿਚ ਆਰਜ਼ੀ ਤੌਰ ’ਤੇ ਕੈਦ ਰੱਖਿਆ ਗਿਆ, ਉਹ ਸੈੱਲ ਇਥੇ ਸਥਿਤ ਹੈ।
ਕਿਵੇਂ ਪਹੁੰਚੀਏ :
ਹਵਾਈ ਜਹਾਜ਼ ਰਾਹੀਂ
ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।
ਰੇਲਗੱਡੀ ਰਾਹੀਂ
ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸੜਕ ਰਾਹੀਂ
ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।