• ਜ਼ਿਲ੍ਹੇ ਦਾ ਨਕ਼ਸ਼ਾ
  • Accessibility Links
  • ਪੰਜਾਬੀ
Close

ਇਨਵੈਸਟੀਚਰ ਦਰਵਾਜ਼ਾ, ਫ਼ਰੀਦਕੋਟ

ਵਰਗ ਇਤਿਹਾਸਿਕ

ਇਹ ਦਰਵਾਜ਼ਾ ਰੇਲਵੇ ਰੋਡ ਉਪਰ ਗਾਰਡਨ ਕਲੋਨੀ ਵਿਚ ਸਥਿਤ ਹੈ। ਇਸ ਦਾ ਨਿਰਮਾਣ 24 ਨਵੰਬਰ, 1916 ਨੁੰ ਰਾਜਾ ਬ੍ਰਿਜ ਇੰਦਰ ਸਿੰਘ ਬਰਾੜ ਦੇ ਬਾਲਗ ਹੋ ਜਾਣ ’ਤੇ ਸੱਤਾ ਸੰਭਾਲਣ ਦੀ ਯਾਦਗਾਰ ਵਜੋਂ ਕੀਤਾ ਗਿਆ ਸੀ। ਉਂਜ ਉਹਨਾਂ ਦੀ ਤਾਜਪੋਸ਼ੀ ਨੂੰ 1906 ਵਿਚ ਹੀ ਕਰ ਦਿੱਤੀ ਗਈ ਸੀ।

ਵੇਰਵਾ: ਇਹ ਦਰਵਾਜ਼ਾ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਮੁੱਖ ਡਾਕਖਾਨੇ ਦੀ ਵਲਗਣ ਵਿਚ ਹੈ। ਇਹ ਸਮਾਂਤਰ ਚਤਰਭੁਜ ਅਕਾਰ ਦਾ ਹੈ। ਇਹ ਚੂਨੇ ਵਿਚ ਉਕਰੇ ਹੋਏ ਫੁੱਲਾਂ ਅਤੇ ਗੁਲਸਦਤਿਆਂ ਨਾਲ ਸਜਾਇਆ ਹੋਇਆ ਹੈ।

ਕਿਵੇਂ ਪਹੁੰਚੀਏ :

ਹਵਾਈ ਜਹਾਜ਼ ਰਾਹੀਂ

ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।

ਰੇਲਗੱਡੀ ਰਾਹੀਂ

ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।

ਸੜਕ ਰਾਹੀਂ

ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।