ਸਥਾਨਕ ਖਾਣ-ਪਾਣ
ਆਟਾ ਚਿਕਨ ਫ਼ਰੀਦਕੋਟ ਦੇ ਕੋਟਕਪੂਰਾ ਸ਼ਹਿਰ ਵਿੱਚ ਪਹਿਲੀ ਵਾਰ 1972 ਵਿਚ ਸ਼ੁਰੂ ਹੋਇਆ। ਇਸਨੂੰ ਸ਼ੁਰੂ ਕਰਨ ਵਾਲਾ ਪਰਿਵਾਰ ਪਾਕਿਸਤਾਨ ਦੇ ਪਿੰਡ ਉੱਠਵਾਲ, ਜ਼ਿਲ੍ਹਾ ਚੱਕਵਾਲ ਤੋਂ ਪਰਵਾਸ ਕਰ ਕੇ ਕੋਟਕਪੂਰੇ ਆਇਆ ਸੀ। ਇਸ ਪਰਿਵਾਰ ਦੇ ਕੰਵਰਜੀਤ ਸਿੰਘ ਸੇਠੀ ਵੱਲੋਂ ਆਟਾ ਚਿਕਨ ਬਣਾਉਣ ਦਾ ਨੁਸਖਾ ਆਪਣੇ ਪਿਤਾ ਸ. ਮਹਿੰਦਰ ਸਿੰਘ ਸੇਠੀ ਤੋਂ ਲਿਆ ਗਿਆ। ਇਸਦੀ ਖਾਸੀਅਤ ਵਿਸ਼ੇਸ਼ ਮਸਾਲਿਆਂ ਕਾਰਨ ਇਸਦਾ ਵੱਖਰਾ ਸੁਆਦ ਹੈ। ਇਸ ਸੁਆਦ ਦੀ ਵਜ੍ਹਾ ਪਰਿਵਾਰ ਵੱਲੋਂ ਤਿਆਰ ਕੀਤੇ ਜਾਂਦੇ ਮਸਾਲੇ ਹਨ ਜਿਸਦਾ ਰਾਜ਼ ਸਿਰਫ਼ ਇਸ ਪਰਿਵਾਰ ਕੋਲ ਹੀ ਹੈ। ਇਸਦੀ ਵਿਲੱਖਣਤਾ ਇਸਦੇ ਸੁਆਦ ਕਾਰਨ ਹੀ ਨਹੀਂ ਸਗੋਂ ਇਸਨੂੰ ਤਿਆਰ ਕਰਨ ਦਾ ਢੰਗ ਹੈ ਜਿਸ ਨਾਲ ਇਹ ਬਹੁਤ ਛੇਤੀ ਹਜ਼ਮ ਹੋਣ ਯੋਗ ਬਣ ਜਾਂਦਾ ਹੈ। ਉਹਨਾਂ ਇਹਦਾ ਨੁਸਖਾ ਪਾਕਿਸਤਾਨ ਦੇ ਐਬਟਾਬਾਦ ਤੋਂ ਪ੍ਰਾਪਤ ਕੀਤਾ ਸੀ। ਉਥੇ ਇਹ ਮੇਮਣੇ ਜਿਸਨੂੰ ਦੁੰਬਾ ਆਖਿਆ ਜਾਂਦਾ ਹੈ, ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਵਿਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਮਸਾਲਿਆਂ ਅਤੇ ਸੁੱਕੇ ਮੇਵਿਆਂ ਨਾਲ ਚਿਕਨ ਨੂੰ ਭਰਿਆ ਜਾਂਦਾ ਹੈ ਅਤੇ ਇਸਨੂੰ ਮਲਮਲ ਦੇ ਕੱਪੜੇ ਵਿੱਚ ਕੱਸ ਕੇ ਲਪੇਟਿਆ ਜਾਂਦਾ ਹੈ। ਫਿਰ ਇਸ ਨੂੰ ਗੁੰਨੇ ਹੋਏ ਆਟੇ ਨਾਲ ਲਿੱਪ ਕੇ ਮੱਠੀ ਅੱਗ ਉਪਰ ਭੁੰਨਿਆ ਜਾਂਦਾ ਹੈ। ਲਿੱਪਿਆ ਹੋਇਆ ਆਟਾ ਸਖ਼ਤ ਅਤੇ ਕਾਲਾ ਹੋ ਜਾਣ ’ਤੇ ਇਹ ਚਿਕਨ, ਆਟੇ ਦਾ ਖੋਲ ਤੋੜਨ ਉਪਰੰਤ ਪਰੋਸਿਆ ਜਾਂਦਾ ਹੈ। ਦੂਰੋਂ-ਦੂਰੋਂ ਲੋਕ ਅਤੇ ਮਸ਼ਹੂਰ ਹਸਤੀਆਂ ਇਸਦਾ ਲੁਤਫ਼ ਲੈਣ ਲਈ ਰੋਇਲ ਆਟਾ ਚਿਕਨ (ਮਨਮੀਤ ਚਿਕਨ ਢਾਬਾ) ਦੀ ਦੁਕਾਨ ’ਤੇ ਆਉਂਦੇ ਹਨ। ਇਹਨਾਂ ਨੂੰ ਕਈ ਪੁਰਸਕਾਰ ਵੀ ਪ੍ਰਾਪਤ ਹੋਏ ਹਨ। ਭਾਵੇਂ ਆਟਾ ਚਿਕਨ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਬਣਨ ਲੱਗ ਗਿਆ ਹੈ ਪਰ ਕੋਟਕਪੂਰਾ ਵਿੱਚ ਇਸ ਦੇ ਅਸਲ ਨਿਰਮਾਤਾ ਅਜੇ ਵੀ ਇਸਦੇ ਸਿੱਕੇਬੰਦ ਅਤੇ ਵੱਖਰੇ ਸੁਆਦ ਲਈ ਜਾਣੇ ਜਾਂਦੇ ਹਨ।
ਕਿਵੇਂ ਪਹੁੰਚੀਏ :
ਹਵਾਈ ਜਹਾਜ਼ ਰਾਹੀਂ
ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।
ਰੇਲਗੱਡੀ ਰਾਹੀਂ
ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸੜਕ ਰਾਹੀਂ
ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।