ਰਾਜ ਡਿਉੜੀ
ਵੇਰਵਾ: ਮਹਿਲ ਦੀ ਮੁੱਖ ਇਮਾਰਤ ਦੀ ਉਸਾਰੀ ਰਾਜਾ ਬਲਬੀਰ ਸਿੰਘ ਦੀ ਸਰਪ੍ਰਸਤੀ ਹੇਠ ਦੋ ਪੜਾਵਾਂ ਦੌਰਾਨ ਹੋਈ। ਪਹਿਲਾਂ ਪੱਛਮੀ ਭਾਗ ਰਾਜਾ ਬਿਕਰਮ ਸਿੰਘ ਦੇ ਰਾਜ ਕਾਲ (1874-1898) ਦੌਰਾਨ ਬਣਾਇਆ ਗਿਆ ਜਦਕਿ ਪੂਰਬੀ ਭਾਗ ਅਤੇ ਡਿਉੜੀ ਬਾਅਦ ਵਿਚ ਰਾਜਾ ਬਲਬੀਰ ਸਿੰਘ ਦੇ ਰਾਜ ਦੌਰਾਨ 1899 ਤੋਂ 1902 ਦਰਮਿਆਨ ਉਸਦੀ ਆਪਣੀ ਇੱਛਾ ਅਤੇ ਰੁਚੀ ਅਨੁਸਾਰ ਬਣਾਇਆ ਗਿਆ। ਮੁੱਖ ਮਹਿਲ ਦਾ ਦੱਖਣੀ ਹਾਲ ਅਤੇ ਪਾਰਕ ਵਿਚਲੇ ਨਿੱਕੇ ਪੈਵਿਲੀਅਨ ਫ਼ਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਵੱਲੋਂ 1937 ਤੋਂ 1940 ਦਰਮਿਆਨ ਬਣਵਾਏ ਗਏ। 1945-1946 ਵਿਚ ਕੰਧ ਉਸਾਰ ਕੇ ਡਿਉੜੀ ਨੂੰ ਮੁੱਖ ਇਮਾਰਤ ਸਮੂਹ ਤੋਂ ਅਲੱਗ ਕਰ ਕੇ ਬਲਬੀਰ ਹਸਪਤਾਲ ਵਿਚ ਬਦਲ ਦਿੱਤਾ ਗਿਆ ਸੀ। ਅੱਜਕੱਲ੍ਹ ਇਸ ਥਾਂ ਲਾਇਬਰੇਰੀ ਸਥਿਤ ਹੈ।
ਕਿਵੇਂ ਪਹੁੰਚੀਏ :
ਹਵਾਈ ਜਹਾਜ਼ ਰਾਹੀਂ
ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।
ਰੇਲਗੱਡੀ ਰਾਹੀਂ
ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸੜਕ ਰਾਹੀਂ
ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।