Close

ਦਰਬਾਰ ਗੰਜ

ਵਰਗ ਇਤਿਹਾਸਿਕ

ਇਹ ਮੁਕਟ-ਨੁਮਾ ਇਮਾਰਤ ਸ਼ਾਹੀ ਰਿਆਸਤ ਫ਼ਰੀਦਕੋਟ ਦੇ ਵਿਦੇਸ਼ੀ ਯਾਤਰੀਆਂ ਦੀ ਰਿਹਾਇਸ਼ ਲਈ ਹੈ। ਇਹ ਇਮਾਰਤ ਹੁਣ ਸਰਕਟ ਹਾਊਸ ਅਤੇ ਫ਼ਰੀਦਕੋਟ ਕਮਿਸ਼ਨਰ ਦਫ਼ਤਰ ਵਿਚ ਬਦਲ ਦਿੱਤੀ ਗਈ ਹੈ। ਸ਼ੈਲੀ ਪੱਖੋਂ ਵੀ ਇਹ ਰਾਜਮਹਿਲ ਅਤੇ ਘੰਟਾ-ਘਰ ਦੀ ਸ਼ੈਲੀ ਨਾਲ ਮਿਲਦੀ-ਜੁਲਦੀ ਹੈ ਜੋ ਕਿ ‘ਗੋਥਿਕ ਰਿਵਾਇਵਲ ਸ਼ੈਲੀ’ ਵਿਚ ਹਨ।

ਵੇਰਵਾ- ਇਸ ਇਮਾਰਤ ਵਿਚ ਇੱਕ ਮੁੱਖ ਹਾਲ ਅਤੇ ਕਮਰਿਆਂ ਦੇ ਕੁੱਲ 12 ਸੈੱਟ ਅਤੇ ਸਾਂਝੀ ਰਸੋਈ ਹੈ। ਹਰੇਕ ਕਮਰੇ ਨਾਲ ਬਾਥਰੂਮ ਅਤੇ ਟਾਇਲੈੱਟ ਜੁੜਿਆ ਹੋਇਆ ਹੈ। ਇਮਾਰਤ ਦੇ ਪਿਛਲੇ ਹਿੱਸੇ ਦੇ ਸੈੱਟਾਂ ਦੁਆਲੇ ਖੁੱਲ੍ਹਾ ਵਿਹੜਾ ਹੈ। ਇਹ ਪਿਛਲਾ ਹਿੱਸਾ ਜਿਸ ਵਿਚ 6 ਸੈੱਟ ਹਨ, ਅਗਲੀ ਇਮਾਰਤ ਨਾਲੋਂ ਪੂਰੀ ਤਰ੍ਹਾਂ ਵੱਖਰਾ ਹੈ। ਇਹ ਛੇ ਸੈੱਟ ਬਾਅਦ ਦੇ ਹਨ ਜਿਨ੍ਹਾਂ ਦੀ ਉਸਾਰੀ ਰਾਜਾ ਹਰ ਇੰਦਰ ਸਿੰਘ ਨੇ 1945-46 ਵਿਚ ਕਰਵਾਈ ਸੀ। ਆਇਨਾ-ਏ ਬਰਾੜ ਬੰਸ ਵਿਚ ਇਸ ਇਮਾਰਤ ਦਾ ਨਾਂ ‘ਪਰੇਡਵਾਲੇ ਬਾਗ਼ ਕੀ ਰਫ਼ੀ-ਅਲ ਸ਼ਾਨ ਕੋਠੀ ਮੋਸੂਮਾ ਦਰਬਾਰਗੰਜ’ ਦਿੱਤਾ ਗਿਆ ਹੈ। ਪਰੇਡ ਗਾਰਡਨ ਦੇ ਸ਼ਾਹੀ ਮਹਿਲ ਨੂੰ ਦਰਬਾਰ ਗੰਜ ਵਜੋਂ ਜਾਣਿਆ ਜਾਂਦਾ ਹੈ। ਅੱਜਕੱਲ੍ਹ ਪਰੇਡ ਗਾਰਡਨ ਵਾਲੀ ਜਗ੍ਹਾ ਉਪਰ ਹਰਿੰਦਰਾ ਹਸਪਤਾਲ (ਹੁਣ ਸਿਵਲ ਹਸਪਤਾਲ) ਅਤੇ ਸਕੱਤਰੇਤ ਦੀ ਇਮਾਰਤ ਸਥਿਤ ਹੈ।

ਫ਼ੋਟੋ ਗੈਲਰੀ

  • ਦਰਬਾਰ ਗੰਜ
    ਦਰਬਾਰ ਗੰਜ

ਕਿਵੇਂ ਪਹੁੰਚੀਏ :

ਹਵਾਈ ਜਹਾਜ਼ ਰਾਹੀਂ

ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਨਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।

ਰੇਲਗੱਡੀ ਰਾਹੀਂ

ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋ 130 ਕਿਲੋਮੀਟਰ ਤੇ ਇੱਕ ਨੈਸਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।

ਸੜਕ ਰਾਹੀਂ

ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ- ਦਿੱਲੀ ਰੇਲਵੇ ਲਾਇਨ ਤੇ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋ ਫਰੀਦਕੋਟ ਤੱਕ ਅਤੇ ਫਰੀਦਕੋਟ ਤੋਂ ਲੰਘਣ ਵਾਲੀਆਂ ਗੱਡੀਆਂ ਰਾਹੀਂ ਪਹੁੰਚਿਆ ਜਾ ਸਕਦਾ ਹੈ।