ਜਵਾਹਰ ਲਾਲ ਨਹਿਰੂ ਦਰਵਾਜ਼ਾ, ਫ਼ਰੀਦਕੋਟ
ਇਹ ਦਰਵਾਜ਼ਾ ਰੇਲਵੇ ਸਟੇਸ਼ਨ ਅਤੇ ਕਚਿਹਰੀਆਂ ਦੇ ਨੇੜੇ ਗਾਰਡਨ ਕਲੋਨੀ ਵਿਚ ਸਥਿਤ ਹੈ। ਇਸ ਦਾ ਪਿਛੋਕੜ 1912 ਤੱਕ ਚਲਾ ਜਾਂਦਾ ਹੈ ਜਦੋਂ ਇਸਦੀ ਉਸਾਰੀ ਉਸ ਸਮੇਂ ਦੇ ਫ਼ਰੀਦਕੋਟ ਦੇ ਰਾਜੇ ਵੱਲੋਂ ਕਰਵਾਈ ਗਈ ਸੀ। 1947 ਤੋਂ ਬਾਅਦ ਇਸ ਦਰਵਾਜ਼ੇ ਦਾ ਨਾਮਕਰਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਮ ’ਤੇ ਕਰ ਦਿੱਤਾ ਗਿਆ ਕਿਉਂਕਿ ਪਰਜਾ ਮੰਡਲ ਅੰਦੋਲਨ ਦੀ ਹਮਾਇਤ ਕਰਨ ਲਈ ਪੰਡਿਤ ਜਵਾਹਰ ਲਾਲ ਨਹਿਰੂ 27 ਮਈ 1946 ਨੂੰ ਫ਼ਰੀਦਕੋਟ ਵਿੱਚ ਇਸ ਦਰਵਾਜ਼ੇ ਰਾਹੀਂ ਦਾਖਲ ਹੋਏ ਸਨ।
ਵੇਰਵਾ: ਇਸ ਦਰਵਾਜ਼ੇ ਵਿਚ ਦੀ ਤਿੰਨ ਰਸਤੇ ਹਨ- ਵਿਚਲਾ ਮੁੱਖ ਦਰਵਾਜ਼ਾ ਅਤੇ ਆਸੇ ਪਾਸੇ ਦੋ ਛੋਟੇ ਰਸਤੇ। ਦਰਵਾਜ਼ੇ ਦੇ ਚਾਰੇ ਕੋਨਿਆਂ ਉਪਰ ਛਤਰੀਦਾਰ ਚਾਰ ਬੁਰਜ ਹਨ ਜਿਨ੍ਹਾਂ ਵਿਚੋਂ ਇੱਕ ਵਿਚੋਂ ਪੌੜੀ ਉਪਰ ਛੱਤ ਤੱਕ ਜਾਂਦੀ ਹੈ।
ਇਹ ਦਰਵਾਜ਼ਾ ਰੇਲ ਰਾਹੀਂ ਬਾਹਰੋਂ ਆਉਣ ਵਾਲਿਆਂ ਦਾ ਸ਼ਹਿਰ ਵਿਚ ਸਵਾਗਤ ਕਰਦਾ ਹੈ।
ਕਿਵੇਂ ਪਹੁੰਚੀਏ :
ਹਵਾਈ ਜਹਾਜ਼ ਰਾਹੀਂ
ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।
ਰੇਲਗੱਡੀ ਰਾਹੀਂ
ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸੜਕ ਰਾਹੀਂ
ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।