Close

ਗੁਰੂਦੁਆਰਾ ਗੋਦਾਵੜੀਸਰ ਪਾਤਸ਼ਾਹੀ ਦਸਵੀਂ ਪਿੰਡ ਢਿਲਵਾਂ ਕਲਾਂ

ਵਰਗ ਇਤਿਹਾਸਿਕ

ਇਹ ਗੁਰਦੁਆਰਾ ਢਿਲਵਾਂ ਕਲਾਂ ਪਿੰਡ ਵਿਚ ਸਥਿਤ ਹੈ। ਇਹ ਪਿੰਡ ਕੋਟਕਪੂਰਾ ਤੋਂ 5 ਕਿਲੋਮੀਟਰ ਦੂਰ ਕੋਟਕਪੂਰਾ-ਬਠਿੰਡਾ ਸੜਕ ਉਪਰ ਸਥਿਤ ਹੈ। ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੋਂ ਆਉਂਦੇ ਹੋਏ ਢਿਲਵਾਂ ਕਲਾਂ ਵਿਖੇ ਠਹਿਰੇ ਸਨ। ਲੋਕਾਂ ਵਿੱਚ ਇਹ ਕਥਾ ਪ੍ਰਚੱਲਿਤ ਹੈ ਕਿ ਉਹਨਾਂ ਨੇ ਪਿੰਡ ਦੇ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਚਿੱਟੇ ਵਸਤਰ ਧਾਰਨ ਕੀਤੇ। ਆਪਣੇ ਨੀਲੇ ਵਸਤਰ ਉਹਨਾਂ ਸੋਢੀ ਪਰਿਵਾਰ ਨੂੰ ਭੇਂਟ ਕੀਤੇ ਜੋ ਕਿ ਅੱਜ ਵੀ ਇਸ ਪਰਿਵਾਰ ਕੋਲ ਸੰਭਾਲੇ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਰੋਵਰ ਦਾ ਨਾਮਕਰਨ ਗੋਦਾਵਰੀਸਰ ਵਜੋਂ ਕੀਤਾ ਅਤੇ ਇਸਨੂੰ ਵਰ ਦਿੱਤਾ ਕਿ ਇਸ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਦਾ ਮਹਾਤਮ ਗੋਦਾਵਰੀ ਨਦੀ ਵਿਚ ਇਸ਼ਨਾਨ ਕਰਨ ਦੇ ਬਰਾਬਰ ਹੋਵੇਗਾ।

ਫ਼ੋਟੋ ਗੈਲਰੀ

  • ਗੁਰਦੁਆਰਾ ਗੋਦਾਵਾਰਿਸਰ
    ਗੁਰੂਦੁਆਰਾ ਗੋਦਾਵਰੀਸਰ ਪਾਤਸ਼ਾਹੀ ਦਸਵੀਂ

ਕਿਵੇਂ ਪਹੁੰਚੀਏ :

ਹਵਾਈ ਜਹਾਜ਼ ਰਾਹੀਂ

ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।

ਰੇਲਗੱਡੀ ਰਾਹੀਂ

ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਤੇ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਇਹ ਪੰਜਾਬ ਵਿੱਚ ਪੱਛਮੀ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।

ਸੜਕ ਰਾਹੀਂ

ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਅਾਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਗੱਡੀਆਂ ਰਾਹੀਂ ਪਹੁੰਚਿਆ ਜਾ ਸਕਦਾ ਹੈ।