ਗੁਰਦੁਆਰਾ ਸ੍ਰੀ ਟਿੱਲਾ ਬਾਬਾ ਫ਼ਰੀਦ, ਫ਼ਰੀਦਕੋਟ
ਇਹ ਗੁਰਦੁਆਰਾ ਚਿਸ਼ਤੀ ਸਿਲਸਿਲੇ ਦੇ ਮਹਾਨ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੇ ਫ਼ਰੀਦਕੋਟ ਆਗਮਨ ਨੂੰ ਸਮਰਪਿਤ ਹੈ। 13ਵੀਂ ਸਦੀ ਵਿੱਚ ਫ਼ਰੀਦਕੋਟ ਆਗਮਨ ਮੌਕੇ ਬਾਬਾ ਫ਼ਰੀਦ ਜੀ ਨੇ ਇਥੇ ਚਾਲੀਹਾ ਕੱਟਿਆ ਸੀ। ਉਸ ਸਮੇਂ ਦੇ ਰਾਜਾ ਮੋਕਲਸੀ ਬਾਬਾ ਫ਼ਰੀਦ ਜੀ ਦੇ ਅਧਿਆਤਮਕ ਤੇਜ ਤੋਂ ਏਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸਨੇ ਸ਼ਰਧਾ ਅਤੇ ਸਨਮਾਨ ਵਜੋਂ ਇਸ ਸ਼ਹਿਰ ਦਾ ਨਾਮ ਮੋਕਲਹਰ ਤੋਂ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ। ਬਾਬਾ ਫ਼ਰੀਦ ਜੀ ਨੇ ਵਣ ਦੇ ਜਿਸ ਮੁੱਢ ਨਾਲ ਆਪਣੇ ਗਾਰੇ ਨਾਲ ਲਿੱਬੜੇ ਹੱਥ ਪੂੰਝੇ ਸਨ, ਉਹ ਲੱਕੜੀ ਵੀ ਇਥੇ ਸੁਰੱਖਿਅਤ ਹੈ। ਆਮ ਕਰ ਕੇ ਹਰ ਰੋਜ਼ ਅਤੇ ਵਿਸ਼ੇਸ਼ ਕਰ ਕੇ ਹਰ ਵੀਰਵਾਰ ਸੰਗਤਾਂ ਵੱਡੀ ਗਿਣਤੀ ਵਿੱਚ ਇਥੇ ਦਰਸ਼ਨਾਂ ਲਈ ਆਉਂਦੀਆਂ ਹਨ।
ਕਿਵੇਂ ਪਹੁੰਚੀਏ :
ਹਵਾਈ ਜਹਾਜ਼ ਰਾਹੀਂ
ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।
ਰੇਲਗੱਡੀ ਰਾਹੀਂ
ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸੜਕ ਰਾਹੀਂ
ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।