Close

ਰਾਜ ਮਹਿਲ

ਵਰਗ ਇਤਿਹਾਸਿਕ

ਰਾਜ ਮਹਿਲ (ਸ਼ਾਹੀ ਮਹਿਲ) ਮਹਾਰਾਜਾ ਬਿਕਰਮ ਸਿੰਘ ਦੇ ਰਾਜ ਕਾਲ (1885-1889) ਦੌਰਾਨ ਉਸ ਸਮੇਂ ਦੇ ਸ਼ਾਹੀ ਰਾਜ ਕੁਮਾਰ ਬਲਬੀਰ ਸਿੰਘ (ਬਾਅਦ ਵਿਚ ਮਹਾਰਾਜਾ) ਦੀ ਨਿਗਰਾਨੀ ਹੇਠ ਉਸਾਰਿਆ ਗਿਆ। ਸ਼ਾਹੀ ਘਰਾਣੇ ਵਿਚ ਮਹਾਰਾਜਾ ਬਲਬੀਰ ਸਿੰਘ ਹੀ ਸਭ ਤੋਂ ਪਹਿਲਾਂ ਇਥੇ ਰਹਿਣ ਲੱਗੇ ਸਨ। ਇਸ ਦੇ ਪ੍ਰਵੇਸ਼ ਦੁਆਰ ਨੂੰ ‘ਰਾਜ ਡਿਉੜੀ’ ਕਿਹਾ ਜਾਂਦਾ ਹੈ ਜੋ ਆਪਣੇ ਆਪ ਵਿਚ ਵਿਰਾਸਤੀ ਇਮਾਰਤ ਹੈ। ਇਸ ਥਾਂ ਹੁਣ ਲਾਇਬਰੇਰੀ ਸਥਿਤ ਹੈ।

ਵੇਰਵਾ: ਮਹਾਰਾਜਾ ਬਲਬੀਰ ਸਿੰਘ ਵੱਲੋਂ ਕਿਲ੍ਹੇ ਤੋਂ ਬਾਹਰ ਨਵਾਂ ਮਹੱਲ ਬਣਾਏ ਜਾਣ ਤੱਕ ਫ਼ਰੀਦਕੋਟ ਦਾ ਸ਼ਾਹੀ ਘਰਾਣਾ ਫ਼ਰੀਦਕੋਟ ਕਿਲ੍ਹੇ ਅੰਦਰ ਮੌਜੂਦ ਮਹੱਲਾਂ ਵਿਚ ਨਿਵਾਸ ਕਰਦਾ ਸੀ। ਇਹ ਰਾਜ ਮਹੱਲ ਚਾਰਦੀਵਾਰੀ ਨਾਲ ਘਿਰੀਆਂ ਹੋਈਆਂ ਕਈ ਇਮਾਰਤਾਂ ਦਾ ਸਮੂਹ ਹੈ। ਇਸ ਵਿਚ ਮੁੱਖ ਮਹਿਲ, ਤਸਵੀਰ ਘਰ, ਬਾਰਾਂਦਰੀ, ਗੁਰਦੁਆਰਾ ਸਾਹਿਬ, ਤਿੰਨ ਨਿੱਕੇ ਪੈਵਿਲੀਅਨ, ਦੋ ਸਵਿਮਿੰਗ ਪੂਲ, ਖੂਹ, ਕੁਆਰਟਰ ਅਤੇ ਸ਼ਾਨਦਾਰ ਡਿਉੜੀ ਸ਼ਾਮਿਲ ਹੈ।

ਫ਼ੋਟੋ ਗੈਲਰੀ

  • ਰਾਜ ਮਹਿਲ
    ਰਾਜ ਮਹਿਲ

ਕਿਵੇਂ ਪਹੁੰਚੀਏ :

ਹਵਾਈ ਜਹਾਜ਼ ਰਾਹੀਂ

ਅੰਤਰਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮਿ੍ਤਸਰ ਵਿਖੇ ਹੈ।

ਰੇਲਗੱਡੀ ਰਾਹੀਂ

ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋ 130 ਕਿਲੋਮੀਟਿਰ ਤੇ ਸਥਿਤ ਇੱਕ ਇੱਕ ਨੈਸ਼ਨਲ ਹਾਈਵੇਅ ਤੇ ਹੈ। ਪੰਜਾਬ ਵਿੱਚ ਪੱਛਮੀ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।

ਸੜਕ ਰਾਹੀਂ

ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਸਾਰੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋ਼ਜਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋ ਫਰੀਦਕੋਟ ਤੱਕ ਅਤੇ ਫਰੀਦਕੋਟ ਤੋਂ ਲੰਘਣ ਵਾਲੀਆਂ ਰੇਲਗੱਡੀਆਂ ਰਾਹੀਂ ਪਹੁੰਚਿਆ ਜਾ ਸਕਦਾ ਹੈ।