ਡੇਵਿਸ ਮਾਡਲ ਐਗਰੀਕਲਚਰ ਫਾਰਮ ਅਤੇ ਫਾਰਮਰ’ਜ਼ ਹਾਊਸ, ਫ਼ਰੀਦਕੋਟ ਦਾ ਇਤਿਹਾਸਕ ਦਰਵਾਜ਼ਾ
ਇਹ ਦਰਵਾਜ਼ਾ ਸਰਕੂਲਰ ਰੋਡ ਉਪਰ ਸਥਿਤ ਹੈ। ਇਹ 1910 ਵਿੱਚ ਅਸਤਬਲ ਵਜੋਂ ਫ਼ਰੀਦਕੋਟ ਦੇ ਰਾਜੇ ਵੱਲੋਂ ਸਥਾਪਿਤ ਕੀਤਾ ਗਿਆ ਸੀ। ਪਹਿਲਾਂ ਇਹ ਛੋਟਾ ਜਿਹਾ ਸ਼ਾਨਦਾਰ ਬਗੀਚਾ ਸੀ ਜਿਸ ਦੇ ਕੇਂਦਰ ਵਿੱਚ ਨਕਲੀ ਪਹਾੜੀ ਅਤੇ ਕਿਸ਼ਤੀ ਚਲਾਉਣ ਲਈ ਤਲਾਬ ਸੀ। ਇਸ ਦਰਵਾਜ਼ੇ ਦਾ ਖਾਕਾ ਫ਼ਰੀਦਕੋਟ ਰਾਜ ਦੀ ਸ਼ਾਹੀ ਕੌਂਸਲ ਦੇ ਪ੍ਰਧਾਨ ਸਰਦਾਰ ਬਹਾਦਰ ਸਰਦਾਰ ਦਿਆਲ ਸਿੰਘ ਮਾਨ ਵੱਲੋਂ ਤਿਆਰ ਕੀਤਾ ਗਿਆ ਅਤੇ ਇਸਦਾ ਨੀਂਹ ਪੱਥਰ 18 ਫਰਵਰੀ, 1910 ਨੂੰ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਤੇ ਸੁਪਰਡੰਟ ਅਤੇ ਰਿਆਸਤ ਦੇ ਪੋਲੀਟੀਕਲ ਏਜੰਟ ਐੱਚ. ਐੱਸ. ਡੇਵਿਸ ਵੱਲੋਂ ਰੱਖਿਆ ਗਿਆ। ਇਹ ਫਾਰਮ ਖੇਤੀਬਾੜੀ ਦੀ ਆਮ ਹਾਲਤ ਸੁਧਾਰਨ, ਖੇਤੀ ਮਾਹਿਰਾਂ ਦੇ ਤਜ਼ਰਬਿਆਂ ਲਈ, ਕਣਕ, ਕਪਾਹ, ਕਮਾਦ ਅਤੇ ਹੋਰ ਫ਼ਸਲਾਂ ਦੇ ਮਿਆਰੀ ਬੀਜਾਂ ਦੀ ਪਨੀਰੀ ਤਿਆਰ ਕਰਨ ਲਈ ਅਤੇ ਖੇਤੀਬਾੜੀ ਦੇ ਨਵੇਂ ਆਧੁਨਿਕ ਵਿਗਿਆਨਕ ਢੰਗ ਤਰੀਕਿਆਂ ਦੀ ਵਰਤੋਂ ਲਈ ਸਥਾਪਤ ਕੀਤਾ ਗਿਆ। ਇਸ ਫਾਰਮ ਨਾਲ ਡੇਅਰੀ ਅਤੇ ਮੁਰਗੀਖਾਨਾ ਵੀ ਜੋੜਿਆ ਗਿਆ।
ਵੇਰਵਾ: ਇਹ ਦਰਵਾਜ਼ਾ ਵਿਚਕਾਰੋਂ 6.8 ਮੀਟਰ ਉੱਚਾ ਹੈ ਅਤੇ ਪਾਸਿਆਂ ਤੋਂ 4.4 ਮੀਟਰ ਉੱਚਾ ਹੈ।
ਕਿਵੇਂ ਪਹੁੰਚੀਏ :
ਹਵਾਈ ਜਹਾਜ਼ ਰਾਹੀਂ
ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।
ਰੇਲਗੱਡੀ ਰਾਹੀਂ
ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸੜਕ ਰਾਹੀਂ
ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।