Close

ਸੇਵਾ ਕੇਂਦਰ

ਵਿਭਾਗ ਦੇ ਕੰਮ ਦੀ ਜਾਣਕਾਰੀ:

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦਾ ਮੁੱਖ ਮਕਸਦ ਜਿਲ੍ਹਾ/ਤਹਿਸੀਲ ਅਤੇ ਬਲਾਕ ਪੱਧਰ ਤੇ ਸਰਕਾਰੀ ਕੰਮਕਾਜ ਵਿੱਚ ਸੁਧਾਰ ਲਿਆਉਣਾ ਹੈ,ਅਤੇ ਆਮ ਪਬਲਿਕ ਨੂੰ ਸੂਚਨਾ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਰਕਾਰੀ ਸਹੂਲਤਾਂ ਪ੍ਰਦਾਨ ਕਰਨਾ ਹੈ।

ਚੱਲਦੇ ਪ੍ਰਜੈਕਟ:-

ਸੇਵਾ ਕੇਂਦਰ:-

ਜ਼ਿਲਾ ਫਰੀਦਕੋਟ ਵਿੱਚ ਇਸ ਵੇਲੇ 13 ਸੇਵਾ ਕੇਂਦਰ ਕੰਮ ਕਰ ਰਹੇ ਹਨ, ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ  ਸਵੇਰੇ 09:00 ਸਵੇਰ ਤੋਂ ਸ਼ਾਮ 05: 00 ਵਜੇ ਤੱਕ ਖੁੱਲ੍ਹੇ ਹੁੰਦੇ ਹਨ।ਆਮ ਪਬਲਿਕ ਇਹਨਾਂ ਸੇਵਾ ਕੇਂਦਰਾਂ ਵਿੱਚ ਕੋਈ ਵੀ ਸਰਕਾਰੀ ਸੇਵਾ (ਜਿਵੇਂ ਕਿ ਅਸਲੇ ਨਾਲ ਸਬੰਧਤ ਸੇਵਾਵਾਂ,ਜਨਮ ਅਤੇ ਮੌਤ ਸਬੰਧਤ ਸੇਵਾਵਾਂ, ਮੈਰਿਜ਼ ਰਜਿਸਟ੍ਰੇਸ਼ਨ ਅਤੇ ਆਧਾਰ ਕਾਰਡ ਆਦਿ) ਸਮਾਂਬੱਧ ਤਰੀਕੇ ਨਾਲ ਹਾਸਿਲ ਕਰ ਸਕਦੀ ਹੈ।

ਈ-ਡਿਸਟਿ੍ਕਟ ਪ੍ਰੋਜੈਕਟ: 

ਈ-ਡਿਸਟਿ੍ਕਟ ਪ੍ਰੋਜੈਕਟ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਹਿੱਸਾ ਲੈਣ ਵਾਲੇ ਵਿਭਾਗਾਂ ਦੀ ਡਾਟਾ ਡਿਜੀਟਾਈਜ਼ੇਸ਼ਨ, ਅਤੇ ਬੈਕਐਂਡ ਕੰਪਿਊਟਰੀਕਰਨ  ਦੁਆਰਾ ਨਾਗਰਿਕ ਸੇਵਾਵਾਂ ਦੀ ਸਹਿਜ ਤਰੀਕੇ ਨਾਲ ਸਪੁਰਦਗੀ ਦੀ ਕਲਪਨਾ ਕੀਤੀ ਗਈ ਹੈ।

ਈ-ਸੇਵਾ ਪ੍ਰੋਜੈਕਟ: 

ਈ-ਸੇਵਾ ਪ੍ਰੋਜੈਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਡਿਜੀਟਲ ਮੋਡ ਵਿੱਚ ਨਾਗਰਿਕ ਸੇਵਾਵਾਂ ਦੀ ਨਿਰਵਿਘਨ ਸਪੁਰਦਗੀ ਪ੍ਰਦਾਨ ਕਰਦਾ ਹੈ।

ਸੇਵਾ ਕੇਂਦਰ ਵਿਭਾਗੀ ਸੰਪਰਕ:-

ਅਫਸਰ ਇੰਚਾਰਜ ਦਾ ਨਾਮ :- ਮੁਕੇਸ਼ ਕੁਮਾਰ,ਡੀ.ਟੀ.ਸੀ,ਫਰੀਦਕੋਟ।

ਮੋਬਾਇਲ ਨੰ: 98723-63401

ਦਫਤਰ ਦਾ ਪਤਾ: ਸੇਵਾ ਕੇਂਦਰ,ਟਾਇਪ-1,ਡੀ.ਸੀ.ਦਫ਼ਤਰ ਫਰੀਦਕੋਟ।