Close

ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ

ਦਫਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਫਰੀਦਕੋਟ।

ਵਿਭਾਗੀ ਸਕੀਮਾਂ ਸਬੰਧੀ ਸ਼ਾਰਟ ਨੋਟ

                   ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ ਇਸ ਦਫਤਰ ਰਾਹੀ ਇਸ ਜਿਲ੍ਹੇ ਵਿੱਚ ਹੇਠ ਲਿਖੀਆ ਸਕੀਮਾਂ ਚਲਾਈਆ ਜਾ ਰਹੀਆ ਹਨ। ਇਹਨਾਂ ਸਕੀਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

  1. ਬੁਢਾਪਾ ਪੈਨਸ਼ਨ ਸਕੀਮ

                   ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ 58 ਸਾਲ ਤੋਂ ਵੱਧ ਦੀਆ ਬਜੁਰਗ ਔਰਤਾਂ ਅਤੇ 65 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ 750.00 ਰੁਪਏ ਪ੍ਰਤੀ ਮਹੀਨਾਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

  1. ਵਿਧਵਾ ਅਤੇ ਨਿਆਸਰਿਤ ਔਰਤਾਂ ਨੂੰ ਵਿਤੀ ਸਹਾਇਤਾ:

                   ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ 58 ਸਾਲ ਤੋਂ ਘੱਟ ਉਮਰ ਦੀਆ ਵਿਧਵਾਂ ਔਰਤਾਂ ਅਤੇ ਨਿਆਸਰਿਤ ਔਰਤਾਂ ਜਿੰਨ੍ਹਾਂ ਨੇ 35 ਸਾਲ ਦੀ ਉਮਰ ਤੋਂ ਬਾਅਦ ਸ਼ਾਦੀ ਨਹੀਂ ਕਰਵਾਈ ਨੂੰ 750/-ਰੁਪਏ ਪ੍ਰਤੀ ਮਹੀਨਾ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

  1. ਆਸ਼ਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ ਸਕੀਮ:

                                ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਆਸ਼ਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ ਸਕੀਮ ਅਧੀਨ 750/-ਪ੍ਰਤੀ ਮਹੀਨਾ (2 ਬੱਚਿਆਂ) ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

  1. ਦਿਵਿਆਂਗਜਨ (ਅੰਗਹੀਣ) ਵਿਅਕਤੀਆਂ ਨੂੰ ਦਿੱਤੀ ਸਹਾਇਤਾ ਸਕੀਮ:

                                 ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ 50 ਪ੍ਰਤੀਸ਼ਤ ਜਾਂ ਇਸ ਤੋਂ ਜਿਆਦਾ ਅੰਗਹੀਣ ਵਿਅਕਤੀਆਂ ਨੂੰ 750/-ਪ੍ਰਤੀ ਮਹੀਨਾ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

  1. ਦਿਵਿਆਂਗਜਨ (ਅੰਗਹੀਣ) ਵਿਅਕਤੀਆਂ ਨੂੰ ਆਈ.ਕਾਰਡ ਜਾਰੀ ਕਰਨਾਂ:

                                 ਇਸ ਸਕੀਮ ਅਧੀਨ ਭਾਰਤ ਸਰਕਾਰ UDIC Portal ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਹੈ ਜਿਸ ਰਾਹੀਂ ਅੰਗਹੀਣ ਵਿਅਕਤੀਆਂ ਦੇ ਪਹਿਲਾਂ ਤੋਂ ਜਾਰੀ ਕੀਤੇ ਹੋਏ ਅੰਗਹੀਣ ਸਰਟੀਫਿਕੇਟ ਡਿਜ਼ੀਟਾਈਜ਼ ਕੀਤੇ ਜਾਂਦੇ ਹਨ ਅਤੇ ਨਵੇਂ Unique Disability Identity Card ਬਣਾਏ ਜਾਂਦੇ ਹਨ।

  1. ਪੇਂਡੂ ਖੇਤਰ ਦੀਆਂ ਅੰਗਹੀਣ ਵਿਆਰਥੀ ਲੜਕੀਆਂ ਲਈ ਹਾਜ਼ਰੀ ਵਜੀਫ ਸਕੀਮ:

                                ਇਸ ਸਕੀਮ ਅਧੀਨ ਪੇਂਡੂ ਖੇਤਰ ਦੀਆਂ ਅੰਗਹੀਣ ਵਿਦਿਆਰਥਣਾਂ ਨੂੰ ਵਜੀਫਾ ਦੇਣ ਦਾ ਉਪਬੰਧ ਹੈ। ਦਸਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ 2500/-ਰੁਪਏ ਸਲਾਨਾਂ ਅਤੇ ਦਸਵੀਂ ਤੋਂ ਉਪਰ ਕਲਾਸ ਵਿੱਚ ਪੜ੍ਹਦੀਆਂ ਅੰਗਹੀਣ ਵਿਦਿਆਰਥਣਾਂ ਨੂੰ 3000/-ਰੁਪਏ ਸਲਾਨਾਂ ਵਜੀਫਾ ਦਿੱਤਾ ਜਾਂਦਾ ਹੈ।

  1. ਸੀਨੀਅਰ ਸਿਟੀਜਨ ਆਈ.ਕਾਰਡ

                   60 ਸਾਲ ਉਮਰ ਦੇ (ਮਰਦ ਤੇ ਔਰਤ) ਨੂੰ ਸੀਨੀਅਰ ਸਿਟੀਜ਼ਨ ਆਈ.ਕਾਰਡ ਜਾਰੀ ਕੀਤੇ ਜਾਂਦੇ ਹਨ। ਇਸ ਤੇ ਸਹੂਲਤ ਵਜੋਂ ਬੱਸਾਂ ਤੇ ਵਿੱਚ 3% ਸੀਟਾਂ ਰਾਖਵੀਆਂ, ਰੇਲ ਕਿਰਾਏ ਵਿੱਚ 25% ਛੋਟ, ਬੈਂਕਾਂ ਵਿੱਚ ਫਿਕਸ ਡਿਪਾਜ਼ਿਟ ਕਰਵਾਉਣ ਤੇ 1% ਵਿਆਜ਼ ਵੱਧ ਅਤੇ ਜਨਤਕ ਦਫ਼ਤਰ/ਅਦਾਰਿਆਂ ਵਿੱਚ ਲੰਬੀਆਂ ਲਾਈਨਾਂ ਵਿੱਚ ਲੱਗਣ ਦੀ ਜਰੂਰਤ ਨਹੀਂ ਹੈ ਜੀ।

                   ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ ਇਸ ਦਫ਼ਤਰ ਰਾਹੀਂ ਇਸ ਜਿਲ੍ਹੇ ਵਿੱਚ ਹੇਠ ਲਿਖੀਆ NSAP ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹਨਾਂ ਸਕੀਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

ਓ             ਇੰਦਰਾ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ-

                   ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਪ੍ਰਾਪਤ ਕਰ ਰਹੇ ਅਤੇ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ (ਬੀ.ਪੀ.ਐਲ.) ਪਰਿਵਾਰਾਂ ਨਾਲ ਸਬੰਧਿਤ ਲਾਭਪਾਤਰੀਆਂ ਨੂੰ ਕੇਂਦਰ ਸਰਕਾਰ ਵੱਲੋਂ 200/-ਰੁਪਏ ਪ੍ਰਤੀ ਲਾਭਪਾਤਰੀ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

ਅ       ਇੰਦਰਾ ਗਾਂਧੀ ਨੈਸ਼ਨਲ ਵਿਧਵਾ ਪੈਨਸ਼ਨ ਸਕੀਮ:

                                ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਵਿਧਵਾ ਅਤੇ ਨਿਆਸਰਿਤ ਪੈਨਸ਼ਨ ਕਰ ਰਹੇ ਅਤੇ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ (ਬੀ.ਪੀ.ਐਲ) ਪਰਿਵਾਰਾਂ ਨਾਲ ਸਬੰਧਿਤ ਲਾਭਪਾਤਰੀਆਂ ਨੂੰ ਕੇਂਦਰ ਸਰਕਾਰ ਵੱਲੋਂ 300/-ਰੁਪਏ ਪ੍ਰਤੀ ਲਾਭਪਾਤਰੀ ਪ੍ਰਤੀ ਮਹੀਨਾਂ ਦੇ ਹਿਸਾਬ ਨਾਲ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

ੲ        ਇੰਦਰਾ ਗਾਂਧੀ ਨੈਸ਼ਨਲ ਅੰਗਹੀਣ ਪੈਨਸ਼ਨ ਸਕੀਮ:

                                ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਅੰਗਹੀਣ ਪੈਨਸ਼ਨ ਕਰ ਰਹੇ ਅਤੇ ਗਰੀਬੀ ਰੇਖਾ ਤੋਂ ਹੇਠਾ ਰਹਿ ਰਹੇ (ਬੀ.ਪੀ.ਐਲ) ਪਰਿਵਾਰਾਂ ਨਾਲ ਸਬੰਧਿਤ ਲਾਭਪਾਤਰੀ ਜਿਹੜੇ ਕਿ 80 ਪ੍ਰਤੀਸ਼ਤ ਤੋਂ ਜਿਆਦਾ ਅੰਗਹੀਣ ਹੋਣ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ 300/-ਰੁਪਏ ਪ੍ਰਤੀ ਲਾਭਪਾਤਰੀ ਪ੍ਰਤੀ ਮਹੀਨਾਂ ਦੇ ਹਿਸਾਬ ਨਾਲ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।

ਸ        ਇੰਦਰਾ ਗਾਂਧੀ ਨੈਸ਼ਨਲ ਪਰਿਵਾਰਕ ਲਾਭ ਸਕੀਮ:

                                ਇਸ ਸਕੀਮ ਅਧੀਨ ਕੇਂਦਰ ਸਰਕਾਰ ਵੱਲੋਂ 18 ਸਾਲ ਤੋਂ 59 ਸਾਲ ਤੱਕ ਦੀਆਂ ਵਿਧਵਾ ਔਰਤਾਂ ਨੂੰ ਜੋ ਕਿ ਗਰੀਬ ਪਰਿਵਾਰਾਂ ਨਾਲ ਸਬੰਧਿਤ ਹੋਣ ਅਤੇ ਬੀ.ਪੀ.ਐਲ ਪਰਿਵਾਰ ਹੋਣ ਤੇ ਬੱਚੇ ਨਾਬਾਲਗ ਹੋਣ ਨੂੰ 20,000/-(ਵੀਹ ਹਜਾਰ) ਰੁਪਏ ਯਕਮੁਸਤ ਮਾਲੀ ਸਹਾਇਤਾ ਦੇ ਤੋਰ ਤੇ ਦਿੱਤੀ ਜਾਂਦੀ ਹੈ।