Close

ਸਥਾਨਕ ਖਾਣ-ਪਾਣ

ਵਰਗ ਹੋਰ

ਰੋਸਟਡ ਬਰਫ਼ੀ

ਇਹ ਬਰਫ਼ੀ ਦੀਆਂ ਮੂਲ ਜੜ੍ਹਾਂ ਪੰਜਾਬ ਦੇ ਪਿੰਡਾਂ ਵਿੱਚ ਮੌਜੂਦ ਹਨ ਅਤੇ ਫ਼ਰੀਦਕੋਟ ਜ਼ਿਲ੍ਹੇ ਦੀ ਵਿਸ਼ੇਸ਼ ਮਠਿਆਈ ਹੈ। ਜ਼ਿਲ੍ਹੇ ਵਿੱਚ ਰੋਸਟਡ ਬਰਫ਼ੀ ਦੀਆਂ ਕੁਝ ਮਸ਼ਹੂਰ ਦੁਕਾਨਾਂ ਨਿਮਨ ਲਿਖਤ ਹਨ:

ਭਾਈਆ ਸਵੀਟਸ, ਫ਼ਰੀਦਕੋਟ: ਇਹ ਪੀੜ੍ਹੀਆਂ ਤੋਂ ਚੱਲੇ ਆਉਂਦੇ ਬਰਫ਼ੀ ਬਣਾਉਣ ਦੇ ਵਿਸ਼ੇਸ਼ ਨੁਸਖੇ ਕਾਰਨ ਜਾਣੇ ਜਾਂਦੇ ਹਨ। 1944 ਤੱਕ ਪੱਛਮੀ ਪੰਜਾਬ ਦੇ ਕਸੂਰ ਵਿੱਚ ਰੋਸਟਡ ਬਰਫ਼ੀ ਦਾ ਕਾਰੋਬਾਰ ਚਲਾਉਂਦੇ ਰਹੇ ਸਨ, ਜਿੱਥੋਂ ਪਰਵਾਸ ਕਰ ਕੇ 1945 ਵਿੱਚ ਉਹ ਫ਼ਰੀਦਕੋਟ ਆਏ ਅਤੇ ਉਦੋਂ ਤੋਂ ਹੀ ਇਥੇ ਕਾਰੋਬਾਰ ਚਲਾ ਰਹੇ ਹਨ।

ਬਾਬਾ ਡੇਅਰੀ ਅਤੇ ਸਵੀਟਸ, ਕੋਟਕਪੂਰਾ: ਇਹਨਾਂ ਦੀ ਆਪਣੀ ਡੇਅਰੀ ਦੇ ਮੱਝ ਦੇ ਦੁੱਧ ਤੋਂ ਤਿਆਰ ਕੀਤੀ ਹੋਈ ‘ਭੁੰਨੀ ਹੋਈ’ ਬਰਫ਼ੀ ਪ੍ਰਸਿੱਧ ਹੈ। ਦੁੱਧ ਅਤੇ ਖੰਡ ਤੋਂ ਬਣੀ ਇਸ ਬਰਫ਼ੀ ਦਾ ਭੂਰਾ ਰੰਗ ਖੋਏ ਨੂੰ ਲਗਾਤਾਰ ਭੁੰਨਣ ਨਾਲ ਬਣਾਇਆ ਜਾਂਦਾ ਹੈ, ਜਿਸ ਕਾਰਨ ਇਸਦਾ ਸੁਆਦ ਵੀ ਵੱਖਰਾ ਹੁੰਦਾ ਹੈ।

ਕਿਵੇਂ ਪਹੁੰਚੀਏ :

ਹਵਾਈ ਜਹਾਜ਼ ਰਾਹੀਂ

ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।

ਰੇਲਗੱਡੀ ਰਾਹੀਂ

ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।

ਸੜਕ ਰਾਹੀਂ

ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।