Close

ਸਥਾਨਕ ਖਾਣ-ਪਾਣ

ਵਰਗ ਹੋਰ

ਢੋਡਾ ਬਰਫ਼ੀ

ਢੋਡਾ ਬਰਫ਼ੀ ਦੇਸ ਦੀਆਂ ਪ੍ਰਸਿੱਧ ਮਠਿਆਈਆਂ ਵਿੱਚੋਂ ਇੱਕ ਹੈ ਜਿਸਦਾ ਆਰੰਭ ਫ਼ਰੀਦਕੋਟ ਦੇ ਕੋਟਕਪੂਰਾ ਸ਼ਹਿਰ ਤੋਂ ਹੋਇਆ ਹੈ। ਇਹ ਮਠਿਆਈ ਪਿਛਲੀ ਸਦੀ ਵਿੱਚ ਪੰਜਾਬੀ ਪਹਿਲਵਾਨ ਹਰਬੰਸ ਵਿਗ ਵੱਲੋਂ ਕੀਤੇ ਗਏ ਤਜ਼ਰਬੇ ਵਜੋਂ ਹੋਂਦ ਵਿੱਚ ਆਈ। ਇਸ ਪਿਛਲੀ ਕਹਾਣੀ ਦੱਸਦੀ ਹੈ ਕਿ ਪੱਛਮੀ ਪੰਜਾਬ ਦੇ ਜ਼ਿਲ੍ਹਾ ਸਰਗੋਧਾ ਦੇ ਪਿੰਡ ਖੁਸ਼ਾਬ ਦੇ ਤਕੜੇ ਪਹਿਲਵਾਨ ਲਾਲਾ ਹੰਸ ਰਾਜ ਵਿਗ ਇੱਕ ਅਜਿਹੀ ਖੁਰਾਕ ’ਤੇ ਕੰਮ ਕਰ ਰਹੇ ਸਨ ਜਿਹੜੀ ਕਿ ਕਿਸੇ ਖਿਡਾਰੀ ਲਈ ਲਾਹੇਵੰਦ ਹੋਣ ਦੇ ਨਾਲ-ਨਾਲ ਸੁਆਦ ਵੀ ਹੋਵੇ। 1912 ਵਿੱਚ ਪਹਿਲਵਾਨ ਦੇ ਸ਼ੌਂਕ ਵਜੋਂ ਢੋਡਾ ਬਰਫ਼ੀ ਦਾ ਨਿਰਮਾਣ ਹੋਇਆ। ਇਹ ਊਰਜਾਵਰਧਕ ਆਹਾਰ ਸੁਆਦ ਵੀ ਬਹੁਤ ਸੀ। ਇਹ ਮਠਿਆਈ ਏਨੀ ਪ੍ਰਸਿੱਧ ਹੋਈ ਕਿ ਇਸ ਮਠਿਆਈ ਦੀ ਦੁਕਾਨ ਵੱਲ ਜਾਣ ਵਾਲੀ ਗਲੀ ਦਾ ਨਾਮ ਹੀ ‘ਢੋਡੇ ਵਾਲੀ ਗਲੀ’ ਪੈ ਗਿਆ। 1947 ਵਿਚ ਮੁਲਕ ਦੀ ਵੰਡ ਉਪਰੰਤ ਇਹ ਪਰਿਵਾਰ ਕੋਟਕਪੂਰੇ ਆ ਗਿਆ ਅਤੇ ਦੇਸ ਵਿਦੇਸ਼ ਵਿੱਚ ਮਸ਼ਹੂਰ ਹੋਣ ਤੋਂ ਬਾਅਦ ਲੁਧਿਆਣੇ ਵੀ ਆਪਣੀ ਸ਼ਾਖਾ ਖੋਲ੍ਹ ਲਈ। ਅਸਲ ਦੁਕਾਨ ਰੋਇਲ ਢੋਡਾ ਹਾਊਸ ਦਾ ਨੁਸਖਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ ਜਾਂਦਾ ਹੈ ਜਿਸ ਕਾਰਨ ਇਸਦਾ ਸੁਆਦ ਸਦੀ ਤੋਂ ਵੀ ਵੱਧ ਲੰਮੇ ਸਮੇਂ ਤੱਕ ਉਵੇਂ ਜਿਵੇਂ ਕਾਇਮ ਹੈ।

 

DODHA BURFI

ਕਿਵੇਂ ਪਹੁੰਚੀਏ :

ਹਵਾਈ ਜਹਾਜ਼ ਰਾਹੀਂ

ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।

ਰੇਲਗੱਡੀ ਰਾਹੀਂ

ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।

ਸੜਕ ਰਾਹੀਂ

ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।