Close

ਪੁਰਾਣੀਆਂ ਕਚਹਿਰੀਆਂ, ਫ਼ਰੀਦਕੋਟ

ਵਰਗ ਇਤਿਹਾਸਿਕ

ਪੁਰਾਣੀਆਂ ਕਚਹਿਰੀਆਂ ਦੀ ਇਮਾਰਤ ਦੀ ਨੀਂਹ 23 ਦਸੰਬਰ 1933 ਦੇ ਦਿਨ ਪੰਜਾਬ ਰਾਜ ਦੇ ਗਵਰਨਰ ਜਨਰਲ ਦੇ ਏਜੰਟ ਸਰ ਜੇਮਜ਼ ਫ਼ਿਟਜ਼ਪੈਟ੍ਰਿਕ ਨੇ ਰੱਖੀ ਸੀ ਅਤੇ ਇਸ ਦਾ ਉਦਘਾਟਨ ਰਾਜਾ ਹਰ ਇੰਦਰ ਸਿੰਘ ਬਰਾੜ ਨੇ 18 ਅਕਤੂਬਰ 1934 ਨੂੰ ਕੀਤਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਨੀ ਵਿਸ਼ਾਲ ਇਮਾਰਤ ਦੀ ਉਸਾਰੀ ਦਸ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਕੀਤੀ ਗਈ। ਇਸਦਾ ਮੁੱਖ ਮਕਸਦ ਸਾਰੇ ਪ੍ਰਬੰਧਕੀ ਦਫ਼ਤਰਾਂ ਨੂੰ ਇੱਕੋ ਜਗ੍ਹਾ ਇਕੱਠਾ ਕਰਨਾ ਸੀ। ਪ੍ਰਬੰਧਕੀ ਬਲਾਕ ਨੂੰ ਬਾਅਦ ਵਿੱਚ ਸਾਹਮਣੇ ਪਾਸੇ ਮਿੰਨੀ ਸਕੱਤਰੇਤ ਵਿੱਚ ਤਬਦੀਲ ਕਰ ਦਿੱਤਾ ਗਿਆ। ਇਮਾਰਤ ਦਾ ਕੇਂਦਰੀ ਹਿੱਸਾ ਗੁੰਬਦਾਕਾਰ ਛੱਤ ਵਾਲਾ ਅੱਠ-ਭੁਜਾ ਹਾਲ ਹੈ, ਜਿਸ ਦੇ ਹਰ ਪਾਸੇ ਵਰਾਂਡਾ ਹੈ ਜੋ ਅੱਗੇ ਅਨੇਕਾਂ ਕਮਰਿਆਂ ਨਾਲ ਜੁੜਿਆ ਹੋਇਆ ਹੈ। ਬਾਹਰੋਂ ਵੇਖਣ ‘ਤੇ ਸਾਰੀ ਇਮਾਰਤ ਪਿਰਾਮਿਡ ਵਰਗੀ ਦਿਸਦੀ ਹੈ, ਜਿਸ ਦਾ ਸਭ ਤੋਂ ਉੱਚਾ ਭਾਗ ਕੇਂਦਰੀ ਗੁੰਬਦ ਹੈ ਜੋ ਕਿ ਦੋ-ਤਹਿਆਂ ਵਾਲਾ ਹੈ। ਇਸ ਦੇ ਸਿਖ਼ਰ ‘ਤੇ ਗੁੰਬਦਾਕਾਰ ਛਤਰੀ ਹੈ।ਇਹ ਇਮਾਰਤ ਆਪਣੀ ਵਿਲੱਖਣ ਭਵਨ ਨਿਰਮਾਣ ਕਲਾ ਕਾਰਨ ਦਰਸ਼ਕਾਂ ਲਈ ਡੂੰਘੀ ਦਿਲਚਸਪੀ ਦਾ ਕਾਰਨ ਬਣਦੀ ਹੈ।

ਕਿਵੇਂ ਪਹੁੰਚੀਏ :

ਹਵਾਈ ਜਹਾਜ਼ ਰਾਹੀਂ

ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।

ਰੇਲਗੱਡੀ ਰਾਹੀਂ

ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।

ਸੜਕ ਰਾਹੀਂ

ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।